Patiala: Oct. 21, 2016

Modi Jayanti Celebrations Concluded

M M Modi College, Patiala organized Hawan Yajna on the conclusion of week-long celebrations of 141st Modi Jayanti on 21st October, 2016. Principal Dr. Khushvinder Kumar shared the philanthropic vision of Modi Education Society on the 50th Anniversary of the establishment of this college and its contribution in bringing the quality education within the reach of the public at large.

Col. (Retd.) Karminder Singh, Member of the Management Committee, former Principal and Member Management Committee Sh. Surindra Lal, former Principal Sh. O. P. Dhiman, Sh. S. B. Mangla and retired teachers as well as members of the staff and students were present on the occasion.

The college organized an Inter-Institutional Science Fair, Essay Writing Competition and Week Long Workshop on Web Technologies. Apart from this, two educational excursions were organized. Students of Bio-technology went to visit CSK Agriculture University, Palampur, Himachal Pradesh and students of BSc Medical went to Sariska Sanctuary, Rajasthan.

 

ਪਟਿਆਲਾ: 21 ਅਕਤੂਬਰ, 2016

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਮੋਦੀ ਜੈਯੰਤੀ ਮਨਾਈ ਗਈ

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਸੇਠ ਮੁਲਤਾਨੀ ਮੱਲ ਮੋਦੀ ਦੇ 141ਵੇਂ ਜਨਮ ਦਿਹਾੜੇ ਅਤੇ ਕਾਲਜ ਦੇ ਸਥਾਪਨਾ ਦਿਵਸ ਦੀ 50ਵੀਂ ਵਰ੍ਹੇਗੰਢ ਨਵੇਕਲੇ ਅੰਦਾਜ਼ ਵਿਚ ਮਨਾਈ ਗਈ। ਇਸ ਸਬੰਧ ਵਿਚ ਹਫ਼ਤਾ ਭਰ ਚੱਲੇ ਅਕਾਦਮਿਕ ਅਤੇ ਸਾਹਿਤਕ ਸਮਾਗਮਾਂ ਦੀ ਸੰਪੂਰਨਤਾ ਅੱਜ ਮੋਦੀ ਜੈਯੰਤੀ ਸਮੇਂ ਕਾਲਜ ਅੰਦਰ ਕਰਵਾਏ ਹਵਨ ਯੱਗ ਨਾਲ ਹੋਈ। ਇਸ ਮੌਕੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੋਦੀ ਐਜੂਕੇਸ਼ਨ ਸੋਸਾਈਟੀ ਵੱਲੋਂ ਸਮਾਜਿਕ ਭਲਾਈ ਲਈ ਕੀਤੇ ਕੰਮਾਂ ਅਤੇ ਖਾਸ ਤੌਰ ਤੇ ਉਚੇਰੀ ਸਿੱਖਿਆ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਕੀਤੇ ਯਤਨਾ ਦੀ ਸ਼ਲਾਘਾ ਕੀਤੀ। ਮੋਦੀ ਜੈਯੰਤੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿਚ ਇਕ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ। ਅੰਤਰ-ਸੰਸਥਾ ਵਿਗਿਆਨ ਮੇਲਾ ਲਗਾਇਆ ਗਿਆ ਅਤੇ ਵੈਂਬ ਟੈਕਨੌਲੋਜੀ ਸਬੰਧੀ ਸੱਤ-ਰੋਜ਼ਾ ਵਰਕਸ਼ਾਪ ਚਲਾਈ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਦੋ ਵਿਦਿਅਕ ਟੂਰ ਵੀ ਕਰਵਾਏ ਗਏ ਜਿਸ ਵਿਚ ਬਾਇਓਟੈਕਨਾਲੋਜੀ ਦੇ ਵਿਦਿਆਰਥੀ ਸੀ.ਐਸ.ਕੇ. ਐਗਰੀਕਲਚਰ ਯੂਨੀਵਰਸਿਟੀ, ਪਾਲਮਪੁਰ ਅਤੇ ਬੀ.ਐਸ.ਸੀ. ਮੈਡੀਕਲ ਦੇ ਵਿਦਿਆਰਥੀ ਸਰੀਸਕਾ ਸੈਂਚੁਰੀ, ਰਾਜਸਥਾਨ ਗਏ। ਇਸ ਮੌਕੇ ਉਨ੍ਹਾਂ ਨੇ ਇਨ੍ਹਾਂ ਸਮੁੱਚੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਇਹਨਾਂ ਕਾਰਜਾਂ ਨੂੰ ਸਫ਼ਲ ਬਣਾਉਣ ਵਿਚ ਭੂਮਿਕਾ ਨਿਭਾਉਣ ਲਈ ਕਾਲਜ ਦੇ ਸਮੂਹ ਸਟਾਫ਼ ਦਾ ਧੰਨਵਾਦ ਵੀ ਕੀਤਾ।

ਅੱਜ ਮੋਦੀ ਜੈਯੰਤੀ ਦੇ ਅਵਸਰ ਤੇ ਮੈਨੇਜਮੈਂਟ ਦੇ ਮੈਂਬਰ ਕਰਨਲ (ਰਿਟਾਇਰਡ) ਕਰਮਿੰਦਰ ਸਿੰਘ, ਸਾਬਕਾ ਪ੍ਰਿੰਸੀਪਲ ਅਤੇ ਮੈਨੇਜਮੈਂਟ ਦੇ ਮੈਂਬਰ ਸ੍ਰੀ ਸੁਰਿੰਦਰ ਲਾਲ, ਸਾਬਕਾ ਪ੍ਰਿੰਸੀਪਲ ਸ੍ਰੀ ਓ.ਪੀ. ਧੀਮਾਨ, ਸ੍ਰੀ ਐਸ.ਬੀ.ਮੰਗਲਾ ਅਤੇ ਸੇਵਾ ਮੁਕਤ ਅਧਿਆਪਕ ਅਤੇ ਕਰਮਚਾਰੀਆਂ ਦੇ ਨਾਲ ਕਾਲਜ ਦਾ ਸਮੁੱਚਾ ਸਟਾਫ਼ ਵੀ ਵੱਡੀ ਗਿਣਤੀ ਵਿਚ ਹਾਜ਼ਰ ਸੀ।